ਚੰਡੀਗੜ੍ਹ (ਹਰਮਨਜੀਤ ):-ਅੱਜ ਪੰਜਾਬ ਚ ਪੰਚਾਇਤੀ ਚੋਣਾ ਦੀ ਦੀ ਵੋਟਿੰਗ ਦਾ ਦਿਨ ਹੈ ਤੇ ਪੰਜਾਬ ਚ ਅੱਜ ਕੜਾਕੈ ਦੀ ਸਰਦੀ ਦੇ ਬਾਵਜੂਦ ਵੀ ਵੋਟਿੰਗ ਕਰਕੇ ਮਾਹੋਲ ਪੂਰਾ ਤਰਾ ਗਰਮ ਰਹੇਗਾ ।ਪੰਜਾਬ ਦੇ ਪਿੰਡਾ ਚ ਸਰਪੰਚਾ ਤੇ ਪੰਚਾ ਨੂੰ ਚੁਣਨ ਲਈ ਸਖਤ ਸੁਰੱਖਿਆ ਹੇਠ ਵੋਟਿੰਗ ਸੁਰੂ ਹੋ ਗਈ ਹੈ।ਜੇਹੜੀ ਕੀ ਅੱਜ ਸ਼ਾਮ 4 ਵਜੇ ਤੱਕ ਚੱਲੇਗੀ ਅਤੇ ਉਸ ਤੋ ਬਾਅਦ ਇਹਨਾ ਵੋਟਾਂ ਦੀ ਗਿਣਤੀ ਸੁਰੂ ਹੋ ਜਾਵੇਗੀ ਲਗਭੱਗ 1.27 ਕਰੋੜ ਲੋਕ ਵੋਟਿੰਗ ਚ ਆਪਣਾ ਹਿੱਸਾ ਪਾਉਣਗੇ ਪੰਜਾਬ ਸੂਬਾ ਚੋਣ ਮਿਸ਼ਨ ਵੱਲੋ ਬਣਾਏ ਗਏ 17,268 ਪੋਲਿੰਗ ਬੂਥ ਬਣਾਏ ਗਏ ਹਨ ਤੇ ਇਹਨਾ ਤੇ ਕਮਿਸ਼ਨ ਵੱਲੋ 86,340 ਕਰਮਚਾਰੀਆ ਦੀ ਡਿਊਟੀ ਲਗਾਈ ਗਈ ਹੈ

ਪੰਜਾਬ ਸੂਬੈ ਚ ਕੁੱਲ 13,276 ਪੰਚਾਇਤਾਂ ਹਨ।ਚੋਣ ਅਧਿਕਾਰੀਆ ਤੋ ਮਿਲੀ ਜਾਣਕਾਰੀ ਮੁਤਾਬਕ ਨਿਰਪੱਖ,ਪਾਰਦਰਸ਼ੀ ਤੇ ਸ਼ਾਤੀਪੁਰਨ ਚੋਣਾਂ ਕਰਵਾਉਣ ਲਈ ਸਾਰੇ ਪਿੰਡਾ ਚ ਸਾਰੇ ਜਰੂਰੀ ਪ੍ਰਬੰਧ ਕੀਤੇ ਗਏ ਹਨ।ਚੋਣ ਅਧਿਕਾਰੀਆ ਮੁਤਾਬਕ ਤਕਰੀਬਨ 4,363 ਸਰਪੰਚ ਅਤੇ 46,754 ਪੰਚ ਪਹਿਲਾ ਹੀ ਬਿਨਾ ਮੁਕਾਬਲਾ ਸਰਬਸੰਮਤੀ ਨਾਲ ਚੋਣ ਜਿੱਤ ਚੁੱਕੇ ਹਨ

ਪੰਚਾਇਤੀ ਚੋਣਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਚ ਸਥਿਤ ਫੈਕਟਰੀਆ ਦੇ ਕਰਮਚਾਰੀਆ ਲਈ 30 ਦਸੰਬਰ 2018 ਦਿਨ ਐਤਵਾਰ ਦੀ ਛੁੱਟੀ ਦਾ ਐਲਾਨ ਕੀਤਾ ਹੈ ਤਾ ਜੋ ਫੈਕਟਰੀਆ ਚ ਕੰਮ ਕਰਨ ਵਾਲੇ ਕਾਮੈ ਵੀ ਆਪਣੀ ਵੋਟ ਪਾ ਸਕਣ

LEAVE A REPLY

Please enter your comment!
Please enter your name here