Canada’s government will take an open offer of kabaddi players brought by Kabaddi federation in Canada

ਚੰਡੀਗੜ੍ਹ (Harmanjeet):-  ਕਬੱਡੀ Kabaddi ਇਹ ਹੁਣ ਕੱਲੀ ਖੇਡ ਨਹੀਂ ਰਹੀ ਕਬੱਡੀ ਤੋਂ ਹੁਣ ਚੰਗਾ ਪੈਸਾ ਕਮਾਉਣ ਦੇ ਤਰੀਕੇ ਵੀ ਇਨ੍ਹਾਂ ਪ੍ਰਮੋਟਰਾਂ ਜਾਂ ਖਿਡਾਰੀਆਂ ਨੇ ਲੱਭ ਲਏ ਹਨ ਜਿਹਦੇ ਨਾਲ ਹੁਣ ਬੜੀ ਆਸਾਨੀ ਦੇ ਨਾਲ ਉਹ ਵਿਦੇਸ਼ਾਂ ਦੀ ਧਰਤੀ ਵਿੱਚ ਜਾ ਕੇ ਆਪਣੇ ਖੇਡ ਦੇ ਬਹਾਨੇ ਆਪਣੇ ਆਪ ਨੂੰ ਕਨੇਡਾ ਚ ਸੈਟਲ ਕਰ ਲੈਦੇ ਹਨ | ਬਿਲਕੁਲ ਦੀ ਏਦਾਂ ਹੀ ਇੱਕ ਖ਼ਬਰ ਬਾਹਰ ਨਿਕਲ ਕੇ ਆਈ ਹੈ ਕੈਨੇਡਾ ਦੀ ਖੁਫੀਆ ਰਿਪੋਰਟ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਕਿ ਕਬੱਡੀ ਦੇ ਬਹਾਨੇ ਉਨ੍ਹਾਂ ਦੇ ਦੇਸ਼ ਆਉਣ ਵਾਲੇ ਕਬੱਡੀ ਦੇ ਨੌਜਵਾਨ ਅੱਧੇ ਵਾਪਸ ਆਪਣੇ ਦੇਸ ਪਰਤਦੇ ਨਹੀਂ ਕੈਨੇਡਾ ਵਿਚ ਸੈਟਲ ਹੋ ਜਾਂਦੇ ਨੇ ਕੈਨੇਡਾ Canada ਦੀ ਇਸ ਤਾਜ਼ਾ ਰਿਪੋਰਟ ਦੇ ਵਿੱਚ ਜੋ ਖੁਲਾਸਾ ਹੋਇਆ ਉਸ ਵਿਚ ਦੱਸਿਆ ਗਿਆ ਕਿ ਤਕਰੀਬਨ 47 ਫ਼ੀਸਦੀ ਨੌਜਵਾਨ ਜੋ ਕੈਨੇਡਾ ਵਿੱਚ ਕਬੱਡੀ ਖੇਡਣ ਆਉਂਦੇ ਹਨ ਵਾਪਸ ਨਹੀਂ ਪਰਤਦੇ

ਇਸ ਖਬਰ ਨੂੰ ਵੀ ਪੜ੍ਹੋ:-ਗੁਰੂ ਘਰ ਦੀ ਤਸਵੀਰ ਵਾਲੇ ਕੱਪ ਚ ਚਾਹ ਪੀਂਦੇ ਵਿਵਾਦਾਂ ਚ ਫਸੇ ਵਿਜੇ ਸਾਂਪਲਾ

ਖ਼ਬਰ ਏਜੰਸੀ ਆਈ ਏ ਐੱਨ ਐੱਸ IANS ਮੁਤਾਬਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਸਾਲ 2015,2016,2017  ਵਿੱਚ 261 ਕਬੱਡੀ ਖਿਡਾਰੀਆਂ ਨੂੰ ਵੀਜ਼ਾ ਜਾਰੀ ਹੋਏ, ਜਿਨ੍ਹਾਂ ਵਿੱਚੋਂ 47 ਫ਼ੀਸਦ ਨੇ ਵਾਪਸ ਭਾਰਤ ਪਰਤ ਕੇ ਚੰਡੀਗੜ੍ਹ ਸਥਿਤ ਪ੍ਰਵਾਸ ਕੇਂਦਰ ‘ਚ ਸੂਚਿਤ ਨਹੀਂ ਕੀਤਾ। ਬਾਕੀਆਂ ‘ਚੋਂ 26 ਫ਼ੀਸਦੀ ਨੇ ਕੈਨੇਡਾ ਵਿੱਚ ਕੰਮਕਾਜੀ ਵੀਜ਼ੇ (ਵਰਕ ਪਰਮਿਟ) Work prmit ਤੇ ਇੱਕ ਫ਼ੀਸਦ ਨੇ ਰਿਫੀਊਜੀ ਹੋਣ ਦਾ ਦਾਅਵਾ ਕੀਤਾ।

ਰਿਪੋਰਟ ਦੇ ਮੁਤਾਬਿਕ ਇਨ੍ਹਾਂ ਸਾਲਾਂ ਵਿੱਚ ਖਿਡਾਰੀਆਂ ਦੇ ਵਾਪਸ ਆਪਣੇ ਦੇਸ਼ ਆਪਣੇ ਦੇਸ਼ ਵਾਪਸ ਆਉਣ ਦੀ ਦਰ ਵਧੀ ਹੈ ਯਾਨੀ ਕਿ ਸਾਲ 2015 ਵਿੱਚ 42% ਖਿਡਾਰੀ ਹੀ ਭਾਰਤ ਪਰਤੇ ਸਨ ਪਰ ਸਾਲ 2017 ‘ਚ 62% ਖਿਡਾਰੀ ਕੈਨੇਡਾ ਛੱਡ ਗਏ। ਉੱਧਰ, ਆਪਣੇ ਪੇਸ਼ੇ ਦੇ ਉਲਟ ਕੰਮਕਾਜੀ ਵੀਜ਼ੇ ਹਾਸਲ ਕਰਨ ਵਾਲੇ ਖਿਡਾਰੀਆਂ ਦੀ ਗਿਣਤੀ ਵੀ 21% ਤੋਂ 30% ਤਕ ਵਧੀ ਹੈ।

ਇਸ ਖਬਰ ਨੂੰ ਵੀ ਪੜ੍ਹੋ:- ਕੋਟਕਪੂਰਾ ਗੋਲੀ ਕਾਂਡ : ਗੁਰਪ੍ਰੀਤ ਨੇ ਸੁਣਾਈ ਆਪਣੀ ਹੱਡਬੀਤੀ ਸੁਣ ਕੇ ਸਭ ਹੈਰਾਨ

ਕੈਨੇਡਾ ਆਧਾਰਿਤ ਚਾਰ ਵੱਡੀਆਂ ਕਬੱਡੀ ਫੈਡਰੇਸ਼ਨ ਇਨ੍ਹਾਂ ਖਿਡਾਰੀਆਂ ਨੂੰ ਵੱਡੀ ਗਿਣਤੀ ਵਿੱਚ ਭਾਰਤ ਤੋਂ ਕੈਨੇਡਾ ਵਾਸਤੇ ਲੋਕਾਂ ਦੇ ਮਨੋਰੰਜਨ ਲਈ ਉੱਥੇ ਖੇਡਾਂ ਲਈ ਬੁਲਾਉਂਦੇ ਹਨ ਆਂਕੜੇ ਦੱਸਦੇ ਹਨ ਕਿ ਚਾਰ ਵਿੱਚੋਂ ਦੋ ਖਿਡਾਰੀ ਫੈਡਰੇਸ਼ਨ ਵੱਲੋਂ ਸੱਦੇ ਜਾਂਦੇ ਨੇ ਖਿਡਾਰੀਆਂ ਵਿੱਚੋਂ  29% ਹੀ ਵਾਪਸ ਜਾਂਦੇ ਹਨ।  ਚੰਡੀਗੜ੍ਹ ਸਥਿਤ ਵੀਜ਼ਾ ਦਫਤਰ ਮੁਤਾਬਕ ਵੱਡੀ ਗਿਣਤੀ ਵਿੱਚ ਕਬੱਡੀ ਦੇ ਇਹ ਖਿਡਾਰੀ ਕੈਨੇਡਾ ਜਾਣ ਲਈ ਬਿਨੈ ਕਰਦੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੇਰੁਜ਼ਗਾਰ ਅਣਵਿਆਹੇ ਨੌਜਵਾਨ ਖਿਡਾਰੀ ਹੁੰਦੇ ਨੇ ਜਿਨ੍ਹਾਂ ਕੋਲੋਂ ਕੋਈ ਖਾਸ ਆਰਥਿਕ ਵਸੀਲਾ ਵੀ ਨਹੀਂ ਹੁੰਦਾ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਗਲਤ ਬਿਆਨੀ ਧੋਖਾਧੜੀ ਤੇ ਜਾਅਲੀ ਦਸਤਾਵੇਜ਼ ਜਿਵੇਂ ਕਿ ਟੂਰਨਾਮੈਂਟ ਦੇ ਜਾਅਲੀ ਸਬੂਤ ਅਤੇ ਫੋਟੋਗ੍ਰਾਫ ਆਦਿ ਨਾਲ ਕਬੱਡੀ ਖੇਡਣ ਲਈ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ |

ਇਸ ਖਬਰ ਨੂੰ ਵੀ ਪੜ੍ਹੋ:- ਦਸਤਾਰ ਲਈ ਇਸ ਸਿੱਖ ਨੇ ਅਮਰੀਕੀ ਕਾਨੂੰਨ ਦੇ ਵਿੱਚ ਵੀ ਬਦਲਾਅ ਕਰਵਾ ਦਿੱਤੇ ਮਿਲਿਆ ਅਵਾਰਡ

ਕੈਨੇਡਾ ਸਰਕਾਰ ਇਸ ਤੇ ਜਲਦ ਹੀ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਤੇ ਜੇਕਰ ਕੈਨੇਡਾ ਸਰਕਾਰ ਇਸ ਪ੍ਰਣਾਲੀ ਦੇ ਉੱਪਰ ਸਖਤਾਈ ਕਰੇਗੀ ਤਾ ਕੀ ਆਉਣ ਵਾਲੇ ਵਕਤ ਵਿੱਚ ਖਿਡਾਰੀ ਕੈਨੇਡਾ ਦੀ ਧਰਤੀ ਤੇ ਆਪਣੇ ਕਬੱਡੀ ਦੇ ਜੌਹਰ ਬਹੁਤ ਮੁਸ਼ਕਿਲਾਂ ਦੇ ਨਾਲ ਜਾ ਕੇ ਦਿਖਾਉਣਗੇ ਕਿਉਂਕਿ ਕੈਨੇਡਾ ਸਰਕਾਰ ਹੁਣ ਇਸ ਪੂਰੇ ਮਾਮਲੇ ਵਿੱਚ ਸਖ਼ਤੀ ਕਰਨ ਜਾ ਰਹੀ ਹੈ

LEAVE A REPLY

Please enter your comment!
Please enter your name here