ਚੰਡੀਗੜ(ਹਰਮਨਜੀਤ ਕੋਰ):-ਭਰਾਤ ਚ ਜਿਵੇ ਜਿਵੈ ਲੋਕਸਭਾ ਦੀਆ ਚੋਣਾਂ ਨਜ਼ਦੀਕ ਆ ਰਹੀ ਨੇ ਠੀਕ ਉਸੇ ਤਰਾ ਵੱਖ ਵੱਖ ਪਾਰਟੀ ਇੱਕ ਦੂਜੇ ਤੇ ਆਪਣੇ ਸਬਦੀ ਹਮਲੇ ਤੇਜ ਕਰਨ ਲੱਗ ਗਏ ਤੇ ਅੱਜ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਕਾਂਗਰਸ ਤੇ ਵੱਡਾ ਸਬਦੀ ਹਮਲਾ ਬੋਲਿਆ ਕਿਹਾ ਹੈ।ਕਾਂਗਰਸ ਹਮੇਸ਼ਾ ਹੀ ਸਿੱਖ ਭਾਈਚਾਰੇ ਦੀ ਵਿਰੋਧੀ ਰਹੀ ਹੈ।ਸਵੇਤ ਮਲਿਕ ਕੀ ਜਦੋ ਜਦੋ ਕਾਂਗਰਸ ਦਾ ਰਾਜ ਆਇਆ ਤਾ ਉਦੋ ਉਦੋ ਭਾਈਚਾਰਕ ਏਕਤਾ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ ਹੈ।ਭਾਜਪਾ ਪ੍ਰਧਾਨ ਨੇ ਕਿਹਾ ਕੀ ਜਦੋ ਕਾਂਗਰਸ ਨੂੰ ਆਪਣੀ ਨਾਕਾਮੀ ਕਿਤੇ ਨਜ਼ਰ ਆਉਣ ਲੱਗ ਪੈਦੀ ਹੈ ਤਾ ਉਹ ਲੋਕਾ ਨੂੰ ਭੜਕਉਣ ਲੱਗ ਪੈਦੀ ਹੈ।ਤਾਹੀ ਇਸਦੇ ਚੱਲਦਿਆਂ ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਹਨੂੰਮਾਨ ਮਹਾਰਾਜ ਜੀ ਤੇ ਟੀਵਟ ਕੀਤਾ ਹੈ ਜਿਸ ਨਾਲ ਪੂਰੀ ਤਰਾ ਸਾਫ ਹੋਰਿਹਾ ਹੈ ਕੀ ਕਾਂਗਰਸ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੀ ਹੈ।ਸਵੇਤ ਮਲਿਕ ਨੇ ਕਿਹਾ ਕੀਜਦੋ ਜਦੋ ਕਾਂਗਰਸ ਸੱਤਾ ਵਿੱਚ ਆਈ ਉਦੋ ਉਦੋ ਹੀ ਦੰਗੈ ਹੋਏ ਹਨ,ਤੇ ਹੁਣ ਪੰਜਾਬ ਚ ਕਾਂਗਰਸ ਪਰਾਟੀ ਇੱਕ ਵਾਰੀ ਫੇਰ ਪੰਜਾਬ ਦਾ ਮਾਹੋਲ ਖਰਾਬ ਕਰਨਾ ਚਾਹੁੰਦੀ ਹੈ

ਭਾਜਪਾ ਪ੍ਰਧਾਨ ਸਵੇਤ ਮਲਿਕ ਨੇ ਕਰਤਾਰਪੁਰ ਲਾਂਘੇ ਲਈ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਧੰਨਵਾਦ ਕੀਤਾ।ਉਹਨਾ ਨੇ ਕਿਹਾ ਕੀ ਗੁਰੂ ਨਾਨਕ ਦੇਵ ਦੀ ਨਗਰੀ ਸੁਲਤਾਨਪੁਰ ਲੋਧੀ ਲਈ ਮੋਦੀ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ ਉਹਨਾ ਨੇ ਕੀ ਨਰਿੰਦਰ ਮੋਦੀ ਨੇ ਦਰਬਾਰ ਸਾਹਿਬ ਸਣੇ ਸਾਰੇ ਧਾਰਮਿਕ ਸਥਾਨਾਂ ਤੇ ਲੱਗਾਏ ਜਾਣ ਵਾਲੇ ਜੀਐਸ਼ਟੀ ਨੂੰ ਮੁਕਤ ਕਰ ਦਿੱਤਾ ਹੈ ਜਦੋ ਕਿ ਕਾਂਗਰਸ ਇਸ ਦੇ ਉਲਟ ਹਮੇਸ਼ਾ ਸਿੱਖਾਂ ਦੀ ਵਿਰੋਧੀ ਰਹੀ ਹੈ।

ਸਵੇਤ ਮਲਿਕ ਨੇ ਸੂਬੈ ਦੀ ਕਾਂਗਰਸ ਸਰਕਾਰ ਤੇ ਕਿਸ਼ਾਨਾਂ ਦੇ ਕਰਜ਼ ਮੁਆਫੀ ਨੂੰ ਵੱਡਾ ਚੈਲਿਜ਼ ਕੀਤਾ ਤੇ ਕਿਹਾ ਕੀ ਜੇਕਰ ਕਾਂਗਰਸ ਸਰਕਾਰ ਨੇਪੰਜਾਬ ਵਿੱਚ ਕਿਸ਼ਾਨਾਂ ਦੇ ਪੂਰੇ ਕਰਜ਼ ਮੁਆਫ ਕੀਤੇ ਹਨ ਤਾ ਕਾਂਗਰਸ ਪਰਾਟੀ ਆਪਣਾ ਰਿਪੋਰਟ ਕਾਰਡ ਪੇਸ਼ ਕਰਨ ਤਾ ਜੋ ਪੰਜਾਬ ਦੀ ਜਨਤਾ ਨੂਮ ਅਸਲੀ ਸੱਚ ਬਾਰੇ ਪਤਾ ਲੱਗ ਸਕੇ।ਸਵੇਤ ਮਲਿਕ ਨੇ ਕਰਤਾਰਪੁਰ ਸਾਹਿਬ ਕੋਡੀਡੋਰ ਅਤੇ 1984ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਸਿਹਰਾ ਮੋਦੀ ਸਰਕਾਰ ਦੇ ਸਿਰ ਤੇ ਬੰਨਿਆਂ ਤੇ ਨਾਲ ਨਾਲ ਆਹ ਵੀ ਕਿਹਾ ਕੀ ਕਾਂਹਰਸ ਦੇ ਕਾਰਜ਼ਕਾਲ ਦੋਰਾਨ 84 ਦੇ ਕਈ ਕੇਸ ਇਹਨਾ ਵੱਲੋ ਬੰਦ ਕਰ ਦਿੱਤੇ ਗਏ ਸੀ ਜਦੋਕੀ ਮੋਦੀ ਸਰਕਾਰ ਨੇ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਸਜਾ ਦੁਆਈ ਹੈ
ਪੰਜਾਬ ਭਾਜਪਾ ਪ੍ਰਧਾਨ ਨੇ ਨਾਲ ਨਾਲ ਸਤਲੁਜ-ਯਮਨਾ ਲਿੰਕ ਨਹਿਰ ਮਾਮਲੇ ਤੇ ਵੀ ਆਪਣਾ ਪੱਖ ਸਾਫ ਕਰਦਿਆ ਕੀ ਪੰਜਾਬ ਦੇ ਪਾਣੀ ਨੂੰ ਪੰਜਾਬ ਤੋ ਬਹਾਰ ਨਹੀ ਜਾਣ ਦਿੱਤਾ ਜਾਵੇਗਾ