Capt Amarinder Singh will remain in the Punjab Legislative Assembly for the post of Capt Amarinder Singh.

ਚੰਡੀਗੜ੍ਹ (ਜਸਪ੍ਰੀਤ):- ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਪੰਜਾਬ ਪੁਲਸ ਪ੍ਰਸ਼ਾਸਨ ਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਕਾਂਗਰਸ ‘ਚੋਂ ਮੁਅੱਤਲ ਕੀਤੇ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਮੁਅੱਤਲੀ ਰੱਦ ਕਰ ਦਿੱਤੀ ਹੈ। ਕਾਂਗਰਸ ਪਾਰਟੀ ਦੀ ਪੰਜਾਬ ਮਾਮਲਿਆਂ ਦੀ ਲਗਾਈ ਹੋਈ ਇੰਚਾਰਜ ਆਸ਼ਾ ਕੁਮਾਰੀ ਨਾਲ ਮੀਟਿੰਗ ਕਰਨ ਮਗਰੋਂ ਇਹ ਇੱਕ ਵੱਡਾ ਫੈਸਲਾ ਅੱਜ ਲੈ ਦਿੱਤਾ ਗਿਆ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਦਾਅਵਾ ਨੇ ਜ਼ੀਰਾ ਦੀ ਆਸ਼ਾ ਕੁਮਾਰੀ ਦੇ ਨਾਲ ਮੁਲਾਕਾਤ ਕਰਵਾਈ ਸੀ ਮੀਟਿੰਗ ਤੋਂ ਬਾਅਦ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਮਾਮਲਾ ਸੁਲਝਾ ਲਿਆ ਹੈ ਹੁਣ ਸਭ ਕੁਝ  ਪਹਿਲਾਂ ਵਾਂਗ ਹੀ ਚੱਲੇਗਾ ਤੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਉੱਪਰ ਕਿਹਾ ਕੁਲਬੀਰ ਸਿੰਘ ਜ਼ੀਰਾ ਹੁਣ ਉਸੇ ਤਰ੍ਹਾਂ ਬਹਾਲ ਹਨ ਤੇ ਇਸ ਵਿੱਚ ਹੋਰ ਕੀ ਕਰਨਾ ਰਹਿ ਗਿਆ ਹੈ

ਲੋਕ ਸਭਾ ਵੋਟਾਂ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਪੈ ਗਿਆ ਖਲਾਰਾ ਬਾਗੀਆਂ ਦੇ ਸੁਰ ਹੁਣ ਪੰਜਾਬ ਸਰਕਾਰ ਨੂੰ ਹਿਲਾਉਣ ਲੱਗ ਪਏ

ਪਰ ਦੂਜੇ ਪਾਸੇ ਜਦੋਂ ਪੱਤਰਕਾਰਾਂ ਨੇ ਕੁਲਬੀਰ ਸਿੰਘ ਜ਼ੀਰਾ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਿਰਫ ਇੰਨਾ ਕਹਿ ਕੇ ਆਪਣੀ ਗੱਲ ਤੋਂ ਪੱਲਾ ਝਾੜ ਲੱਤਾ ਕਿ ਉਨ੍ਹਾਂ ਦੀ ਆਸ਼ਾ ਕੁਮਾਰੀ ਦੇ ਨਾਲ ਸਿਰਫ ਮੁਲਾਕਾਤ ਹੋਇਆ ਬਾਕੀ ਫੈਸਲਾ ਉਨ੍ਹਾਂ ਵੱਲੋਂ ਲਿਆ ਜਾਵੇਗਾ ਹੋਰ ਕੋਈ ਗੱਲਬਾਤ ਕੁਲਬੀਰ ਸਿੰਘ ਜ਼ੀਰਾ ਵੱਲੋਂ ਨਹੀਂ ਕੀਤੀ ਗਈ ਤੇ ਮੀਟਿੰਗ ਤੋਂ ਪਹਿਲਾਂ ਆਸ਼ਾ ਕੁਮਾਰੀ ਨੇ ਕਿਹਾ ਕਿ ਕੁਲਬੀਰ ਜ਼ੀਰਾ ਉਨ੍ਹਾਂ ਦੇ ਬੱਚਿਆਂ ਵਰਗਾ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਉਨ੍ਹਾਂ ਦੀ ਗੱਲ ਸਹੀ ਹੋਵੇ, ਪਰ ਜ਼ੀਰਾ ਨੇ ਆਪਣੀ ਗੱਲ ਨੂੰ ਸਹੀ ਮੰਚ ਤੋਂ ਪੇਸ਼ ਨਹੀਂ ਕੀਤਾ। ਜਿਸ ਕਰਕੇ ਇਹ ਸਾਰਾ ਮਾਮਲਾ ਬਣ ਕੇ ਬਾਹਰ ਨਿਕਲ ਆਇਆ

ਕੋਟਕਪੂਰਾ ਗੋਲੀ ਕਾਂਡ : ਗੁਰਪ੍ਰੀਤ ਨੇ ਸੁਣਾਈ ਆਪਣੀ ਹੱਡਬੀਤੀ ਸੁਣ ਕੇ ਸਭ ਹੈਰਾਨ

ਉਧਰ ਜ਼ੀਰਾ ਦੇ ਹੱਕ ਵਿੱਚ ਇੱਕ ਹੋਰ ਕਾਂਗਰਸੀ ਵਿਧਾਇਕ ਨਿੱਤਰੇ ਨੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਵੀ ਜ਼ੀਰਾ ਦਾ ਸਮਰਥਨ ਕੀਤਾ ਅਤੇ ਵੈਦ ਨੇ ਕਿਹਾ ਕਿ ਕੁਲਦੀਪ ਕੁਲਬੀਰ ਸਿੰਘ ਜ਼ੀਰਾ ਨੇ ਕੁਝ ਵੀ ਗ਼ਲਤ ਨਹੀਂ ਕਿਹਾ ਉਨ੍ਹਾਂ ਦੀ ਆਵਾਜ਼ ਚੁੱਕਣ ਕਰਕੇ ਉਨ੍ਹਾਂ ਨੂੰ ਇਹ ਸਜ਼ਾ ਦਿੱਤੀ ਗਈ ਸੀ ਹਾਲਾਂਕਿ ਪਾਰਟੀ ਹੁਣ ਉਨ੍ਹਾਂ ਤੋਂ ਕੀ ਕਾਰਵਾਈ ਕਰੇਗੀ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਰ ਇਸ ਪੂਰੇ ਮਾਮਲੇ ਵਿਚ ਜ਼ੀਰਾ ਲਈ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਹੋਣਾ ਕੁਲਬੀਰ ਸਿੰਘ ਜ਼ੀਰਾ ਆਪਣੀ ਵਿਧਾਇਕੀ ਵਾਲੀ ਸੀਟ ਦੇ ਉੱਪਰ ਉਸੇ ਤਰ੍ਹਾਂ ਬਰਕਰਾਰ ਰਹਿਣਗੇ

ਆਪ ਦੇ ਮਾਸਟਰ ਬਲਦੇਵ ਨੇ ਸੁਖਪਾਲ ਖਹਿਰਾ ਦੀ ਏਕਤਾ ਪਾਰਟੀ ਜੁਆਇਨ ਕਰਕੇ ਕੇਜਰੀਵਾਲ ਦੇ ਭਗਵੰਤ ਦੇ ਹੋਸ਼ ਉਡਾਏ