Connect with us

ਅੱਜ ਦਾ ਹੁਕਮਨਾਮਾ

Daily Hukamnama Sri Darbar Sahib Amritsar,Golden Temple 06 July 2020 ਅੱਜ ਦਾ ਹੁਕਮਨਾਮਾਂ

Published

on

Amritsar:-ਗੁਰੂ ਪਿਆਰੀ ਸਾਧ ਸੰਗਤ ਜੀ ਸੀ੍ਰ ਦਰਬਾਰ ਸਾਹਿਬ ਅਮਿ੍ਰਤਸਰ ਸਾਹਿਬ ਤੋ ਰੋਜ਼ਾਨਾ ਦਾ ਹੁਕਮਨਾਮਾਂ ਸਰਵਨ ਕਰੋ ਜੀ Daily Hukamnama Sri Darbar Sahib Amritsar,Golden Temple ਅੱਜ ਦਾ ਹੁਕਮਨਾਮਾਂ July 6, 2020, Monday 04:30 AM.

Daily Hukamnama Sri Darbar Sahib Amritsar,Golden Temple 05 July 2020 ਅੱਜ ਦਾ ਹੁਕਮਨਾਮਾਂ

ਧਨਾਸਰੀ ਭਗਤ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ॥
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥1॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥2॥1॥

Advertisement

ਸੋਮਵਾਰ, 23 ਹਾੜ (ਸੰਮਤ 552 ਨਾਨਕਸ਼ਾਹੀ) (ਅੰਗ: 694)

ਧਨਾਸਰੀ ਭਗਤ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ॥
ਹੇ ਮਾਧੋ! ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। ਹੇ ਸੋਹਣੇ ਰਾਮ! ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤ ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।1। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੰੂ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ? ਰਹਾਉ। ਰਵਿਦਾਸ ਆਖਦਾ ਹੈ – ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ । ਮੇਹਰ ਕਰ, ਮੇਰਾ ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, ਦਰਸ਼ਨ ਦੀ ਆਸ ਵਿਚ ਹੀ ਮੈਂ ਜੀਊਂਦਾ ਹਾਂ।2।1।

DHANAASAREE, DEVOTEE RAVI DAAS JEE:
ONE UNIVERSAL CREATOR GOD. BY THE GRACE OF THE TRUE GURU:
There is none as forlorn as I am, and none as Compassionate as You; what need is there to test us now? May my mind surrender to Your Word; please, bless Your humble servant with this perfection. || 1 || I am a sacrifice, a sacrifice to the Lord. O Lord, why are You silent? || Pause || For so many incarnations, I have been separated from You, Lord; I dedicate this life to You. Says Ravi Daas: placing my hopes in You, I live; it is so long since I have gazed upon the Blessed Vision of Your Darshan. || 2 || 1 ||
Monday, 23rd Assaar (Samvat 552 Nanakshahi)(Page: 694)

Trending