ਚੰਡੀਗੜ(ਹਰਮਨਜੀਤ ਕੋਰ):-ਪੰਜਾਬ ਚ ਪੰਚਾਇਤੀ ਚੋਣਾਂ ਦੀ ਵੋਟਿੰਗ ਦੀ ਤਾਰੀਕ ਜਿਵੈ ਜਿਵੈ ਨਜ਼ਦੀਕ ਆ ਰਹੀ ਹੈ।ਪੰਜਾਬ ਚ ਚੋਣਾਂ ਦਾ ਸਿਆਸੀ ਪਾਰਾ ਸਿਖਰਾਂ ਨੂੰ ਛੂਹ ਰਿਹਾ ਹੈ।ਪਰ ਮਾਮਲਾ ਉਦੋ ਬਹੁਤ ਸੀਰੀਅਸ ਹੋ ਗਿਆ ਸੀ ਜਦੋ ਪੰਜਾਬ ਐਡ ਹਰਿਆਣਾ ਹਾਈਕੋਰਟ ਦਾ ਦਖਲ ਪੰਚਾਇਤੀ ਚੋਣਾਂ ਦਿੱਤਾ ਆ । ਪਰ ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਚਾਇਤੀ ਚੋਣਾਂ ਸੰਬੰਧੀ ਪਟੀਸ਼ਨਰਾਂ ਨੂੰ ਫੋਰੀ ਰਾਹਤ ਦੇਣ ਦੋ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਨਾਲ ਹੀ ਹਾਈਕੋਰਟ ਨੇ ਨੋਟਿਸ ਜਾਰੀ ਕੀਤੇ

ਬਿਨਾਂ ਮਾਮਲਾ ਚੋਣਾਂ ਲੰਘਣ ਤੋ ਬਾਅਦ 31 ਦਸੰਬਰ ਤੱਕ ਲਈ ਮੁਲਤਵੀ ਕਰ ਦਿੱਤਾ ਹੈ।ਜਿਸ ਨਾਲ ਪਟੀਸ਼ਨਰਾਂ ਦੀ ਮੁਸ਼ਕਲਾਂ ਵੱਧ ਗਈਆ ਹਨ ਕਿਉਕਿ ਪਟੀਸ਼ਨਰਾਂ ਨੇ ਸ਼ੁੱਕਰਵਾਰ ਨੂੰ ਹਾਈਕੋਰਟ ਵਿੱਚ 24 ਦਸੰਬਰ ਨੂੰ ਆਦਲਤ ਵੱਲੋ ਇੱਕ ਜਾਰੀ ਹਿਦਾਇਤ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋ ਪ੍ਰਵਾਹ ਨਾ ਕਰਨ ਨੂੰ ਲੈ ਕੇ ਮਾਣਯੋਗ ਅਦਾਲਤ ਦੀ ਉੁਲੰਘਣਾਂ ਦੀ ਅਪੀਲ ਪਾਈ ਸੀ।

ਮਾਣਯੋਗ ਅਦਾਲਤ ਨੇ ਇਸ ਮਾਮਲੇ ਚ 48 ਘੰਟਿਆਂ ਦਾ ਸਮਾਂ ਦਿੰਦਿਆ ਚੋਣ ਪ੍ਰਰਿਕਰਿਆ ਵਿੱਚ ਸ਼ਮਾਲ ਸਾਰੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਸੀ ਕੀ ਉਹ ਉਮੀਦਵਰਾਂ ਦਾ ਪੱਖ ਸੁਣਨ ਅਤੇ ਫਿਰ ਨਾਮਜ਼ਦਗੀਆਂ ਰੱਦ ਜਾਂ ਮਨਜ਼ੂਰ ਕਰਨ ਬਾਰੇ ਆਖਰੀ ਫੈਸਲਾ ਕਰਨ ਪਰ ਇਹਨਾ ਪਟੀਸ਼ਨਰਾਂ ਦਾ ਦੋਸ਼ ਹੈ ਕੀ ਚੋਣ ਅਧਿਕਾਰੀਆਂ ਨੇ ਉਹਨਾ ਦੀ ਕੋਈ ਗੱਲ ਨਹੀ ਸੁਣੀ
ਤੇ ਹੁਣ ਆਹ ਫੈਸਲਾ ਆਉਣ ਤੋ ਬਾਅਦ ਇੱਕ ਗੱਲ ਤਾ ਸਾਫ ਹੋ ਗਈ ਕੀ ਇਹਨਾ ਪਟੀਸ਼ਨਰਾਂ ਨੂੰ ਕੋਈ ਰਾਹਤ ਨਹੀ ਮਿਲੀ ਨਜ਼ਰ ਨਹੀ ਆ ਰਹੀ