ਜਲੰਧਰ:-(ਭਕਨਾ):-ਜਲੰਧਰ ਦੇ ਅਰਬਨ ਸਟੇਟ ਇਲਾਕੇ ਵਿੱਚ ਉਸ ਵੇਲੇ ਸਨਸ਼ਨੀ ਫੈਲ ਗਈ ਜਦੋ live-in-partner ਨੇ ਅੋਰਤ ਤੇ ਕਾਤਲਾਨਾ ਹਮਲਾ ਕਰ ਦਿੱਤਾ ਤੇ ਇਸ ਹਮਲੇ ਦਾ ਕਾਰਨ ਨਿਜ਼ੀ ਝਗੜਾ ਦੱਸਿਆ ਜਾ ਰਿਹਾ ਹੈ ਤੇ ਹੈਰਾਨੀ ਦੀ ਗੱਲ ਆਹ ਹੈ ਇਸ ਔਰਤ ਦੀਆਂ ਅੱਖਾ ਕੋਲ ਦੰਦਾ ਨਾ ਦੰਦੀਆਂ ਨਾਲ ਵੱਡਿਆ ਗਿਆ ਹੈ ਤੇ ਜਿਸ ਨਾਲ ਉਸ ਦੀਆ ਦੋਹਾਂ ਅੱਖਾ ਨੁਕਸਾਨੀਆਂ ਗਈਆਂ ਹਨ ਜਲੰਧਰ ਸਿਵਿਲ ਹਸਪਤਾਲ ਵਿੱਚ ਫਸਟ ਏਡ ਤੋ ਬਾਅਦ ਔਰਤ ਨੂੰ ਅਮ੍ਰਿਤਸਰ ਮੈਡੀਕਲ ਕਾਲਜ਼ ਵਿੱਚ ਰੈਫਰ ਕਰ ਦਿੱਤਾ ਗਿਆ ਹੈ ।
ਪੰਜਾਬ ਪੁਲਿਸ Punjab Police ਦੇ ਥਾਣਾ ਨੰਬਰ ਪੰਜ ਦੇ ਇੰਚਾਰਜ਼ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਪਲਿਸ ਨੂੰ ਸਿਵਲ ਹਸਪਤਾਲ ਤੋ ਆਹ ਸਾਰੀ ਜਾਣਕਾਰੀ ਮਿਲੀ ਕਿ ਹਸਪਤਾਲ ਚ ਇੱਕ ਰਾਣੀ ਨਾਮ ਦੀ ਔਰਤ ਨੂੰ ਦਾਖਲ ਕਰਵਾਇਆ ਗਿਆ ਹੈ॥ਜਦੋ ਪਲਿਸ ਹਸਪਤਾਲ ਚ ਪਹੁੰਚੀ ਤਾ ਉਹਨਾ ਨੇ ਰਾਣੀ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਤਾ ਡਕਾਟਰਾਂ ਨੇ ਰਾਣੀ ਨੂੰ ਅਨਫਿੱਟ ਦੱਸਿਆ ਪੁਲਿਸ ਨੇ ਆਪਣੀ ਪੁੱਛ ਪੜਤਾਲ ਸੁਰੂ ਕੀਤੀ ਉਹਨਾ ਨੂੰ ਪਤਾ ਲੱਗਾ ਕੀ ਉਹ ਔਰਤ ਵਿਜੇ ਨਾਮ ਦੇ ਲੜਕੇ ਨਾਲ ਪਿਛਲੇ ਡੇਢ ਸਾਲ ਤੋ ਹੁਸ਼ਿਆਰਪੁਰ ਦੇ ਟਾਂਡਾ ਵਿੱਚ ਰਹਿੰਦੀ ਹੈ ਤੇ ਔਰਤ ਦਾ ਪਤੀ ਅਤੇ ਉਸ ਦਾ ਮੁੰਡਾ ਅਰਬਨ ਅਸਟੇਟ ਰਹਿੰਦੇ ਹਨ॥

ਪੰਜਾਬ ਪੁਲਿਸ ਨੇ ਦੱਸਿਆ ਕਿ ਅੱਜ ਰਾਣੀ ਅਤੇ ਵਿਜ਼ੇ ਕ੍ਰਿਸ਼ਨਾ ਨਗਰਵਿੱਚ ਕਿਸੇ ਰਿਸਤੇਦਾਰ ਕੋਲ ਆਏ ਸਨ। ਇਸ ਜਗਾ ਦੋਹਾਂ ਦੀ ਲੜਾਈ ਹੋ ਗਈ ।ਇਸ ਦੋਰਾਨ ਵਿਜੇ ਨੇ ਰਾਣੀ ਤੇ ਹਮਲਾ ਕਰ ਦਿੱਤਾ ਅਤੇ ਰਾਣੀ ਦੀਆ ਅੱਖਾ ਕੋਲ ਦੰਦਾ ਨਾਲ ਦੰਦੀਆਂ ਵੀ ਵੱਡ ਦਿੱਤੀਆ ਤੇ ਅੱਖਾ ਕੋਲ ਜਖਮ ਹੋਣ ਕਰਕੇ ਰਾਣੀ ਨੂੰ ਡਾਕਟਰਾਂ ਨੇ ਉਸ ਨੂੰ ਅਮ੍ਰਿਤਸਰ ਮੈਡੀਕਲ ਕਾਲਜ਼ ਵਿੱਚ ਰੈਫਰ ਕਰ ਦਿੱਤਾ ਹੈ ।ਹੁਣ ਵਿਜੇ ਦੀ ਗ੍ਰਿਫਤਾਰੀ ਤੇ ਰਾਣੀ ਦੇ ਬਿਆਨ ਤੋ ਬਾਅਦ ਹੀ ਸਾਫ ਹੋ ਸਕੇਗਾ ਕੀ ਅਸਲ ਮਾਮਲਾ ਹੈ ਕੀ ਪਰ ਮਾਮਲਾ ਪੁਲਿਸ ਕੋਲ ਆ ਗਿਆ ਹੈ ਤੇ ਜਲਦੀ ਸਭ ਕੁਝ ਸਾਹਮਣੇ ਹੋਵੇਗਾ