Shiromani Akali Dal wants to change 2 seats in the Lok Sabha elections from Punjab BJP.

ਪਟਿਆਲਾ (ਸੁਖਮੰਦਰ ਕੌਰ):- ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਸਿਆਸੀ ਰੌਲਾ ਪੈਣਾ ਸ਼ੁਰੂ ਹੋ ਚੁੱਕਿਆ ਬੇਸ਼ੱਕ ਅਜੇ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਪਰ ਸਾਰੀਆਂ ਹੀ ਸਿਆਸੀ ਪਾਰਟੀਆਂ ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝ ਗਈਆਂ ਨੇ ਤੇ ਆਪਣੇ ਪ੍ਰਚਾਰ ਦੇ ਵਿੱਚ ਵੀ ਲੱਗ ਗਈਆਂ ਨੇ ਤੇ ਉਹ ਤੇਰੀ ਹੋਣਾ ਇੱਕ ਵੱਡੀ ਖ਼ਬਰ ਵੀ ਨਿਕਲ ਕੇ ਆ ਰਹੀਆਂ ਕਿ ਸਿਆਸੀ ਹਲਕਿਆਂ ਦੇ ਵਿੱਚ ਸੀਟਾਂ ਨੂੰ ਲੈ ਕੇ ਗੱਲਬਾਤ ਹੋਣੀ ਸ਼ੁਰੂ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਕਿ 2 ਸੀਟਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਪਸ ਵਿੱਚ ਬਦਲਣ ਦੀ ਤਿਆਰੀ ਦੇ ਵਿੱਚ ਨੇ ਤੇ ਭਾਵੇਂ ਇਹਦੇ ਬਾਬਤ ਅਜੇ ਕੋਈ ਐਲਾਨ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਭਾਜਪਾ ਵੱਲੋਂ ਨਹੀਂ ਕੀਤਾ ਗਿਆ

ਹੋਰ ਖਬਰਾਂ:-CANADA PR ਲੈਣ ਵਾਲੇ ਲੋਕਾਂ ਲਈ ਬੁਰੀ ਖਬਰ, ਨਵੇਂ ਕਾਨੂੰਨ ਪੰਜਾਬੀਆਂ ਦੀ ਮੁਸ਼ਕਿਲ ਵਧਾਉਣਗੇ

ਪਰ ਭਰੋਸੇਯੋਗ ਸੂਤਰਾਂ ਦੇ ਮੁਤਾਬਕ ਬੜੀ ਤੇਜ਼ੀ ਦੇ ਨਾਲ ਇਨ੍ਹਾਂ ਦੋ ਸੀਟਾਂ ਦੇ ਉਪਰ ਚਰਚਾ ਕੀਤੀ ਜਾ ਰਹੀ ਹੈ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਲੁਧਿਆਣਾ ਤੇ ਜਲੰਧਰ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਵਿੱਚ ਆਪਸੀ ਬਦਲਾਅ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਇਹ ਦੋ ਸੀਟਾਂ ਆਪਸ ਦੇ ਵਿੱਚ ਬਦਲੀਆਂ ਜਾ ਸਕਦੀਆਂ ਨੇ ਇਸ ਦੀ ਸੰਭਾਵਨਾ ਪੂਰੀ ਤਰ੍ਹਾਂ ਬਣ ਚੁੱਕੀ ਹੈ

ਇਨ੍ਹਾਂ ਸੀਟਾਂ ਦੇ ਬਦਲਾਅ ਦੀ ਖ਼ਬਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਕਿ ਜੇਕਰ ਅੰਬਰਸਰ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਆਉਂਦੀ ਹੈ ਤਾਂ ਇਹ ਸੀਟ ਦਾ ਦੋਨੋਂ ਪਾਰਟੀਆਂ ਨੂੰ ਵੱਡਾ ਫਾਇਦਾ ਹੋਵੇਗਾ ਇਸ ਹਲਕੇ ਦੇ ਵਿੱਚ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਚੋਂ ਚਾਰ ਹਲਕੇ ਭਾਜਪਾ ਦੇ ਕੋਲ ਨੇ ਤੇ ਇੱਕ ਹਲਕਾ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਆਉਂਦਾ ਜਦਕਿ ਦਿਹਾਤੀ ਚਾਰ ਹਲਕੇ ਸ਼੍ਰੋਮਣੀ ਅਕਾਲੀ ਦਲ ਦੇ ਲਿਹਾਜ਼ਾ ਇਹ ਦਾ ਸਿੱਧਾ ਲਾਭ ਅਕਾਲੀ ਭਾਜਪਾ ਗੱਠਜੋੜ ਨੂੰ ਹੋਵੇਗਾ

ਜੇਕਰ ਪਿਛੋਕੜ ਤੇ ਨਿਗਾਹ ਮਾਰੀ ਜਾਵੇ ਤਾਂ ਅਕਾਲੀ ਭਾਜਪਾ ਗੱਠਜੋੜ ਸੂਬੇ ਦੀਆਂ ਤੇਰਾਂ ਲੋਕ ਸਭਾ ਸੀਟਾਂ ਤੇ ਚੋਣ ਲੜਦਾ ਰਿਹਾ ਜਿਨ੍ਹਾਂ ਵਿੱਚੋਂ 10 ਸੀਟਾਂ ਅਕਾਲੀ ਦਲ ਤੇ 3 ਸੀਟਾਂ ਭਾਜਪਾ ਦੇ ਹਿੱਸੇ ਆਉਂਦੀਆਂ ਨੇ ਭਾਜਪਾ ਕੋਲ ਅੰਮ੍ਰਿਤਸਰ-ਗੁਰਦਾਸਪੁਰ ਤੇ ਹੁਸ਼ਿਆਰਪੁਰ ਦੀਆਂ ਸੀਟਾਂ ਆਉਂਦੀਆਂ ਤੇ ਅੰਮ੍ਰਿਤਸਰ ਲੁਧਿਆਣਾ ਸੰਸਦੀ ਹਲਕੇ ਦੇ ਬਦਲਾਅ ਬਾਰੇ ਪਹਿਲਾਂ ਵੀ ਗੱਠਜੋੜ ਤੇ ਚਰਚਾ ਹੋ ਚੁੱਕੀ ਹੈ ਪਰ ਹੁਣ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸੀਟ ਨੂੰ ਛੱਡਣ ਦਾ ਮਨ ਬਣਾ ਚੁੱਕਾ ਹੈ ਸਾਈਦ ਹੁਣ ਅਕਾਲੀ ਦਲ ਨੂੰ ਲੱਗਦਾਕੀ ਆਹ ਸੀਟ ਤੇ ਭਾਜਪਾ ਆਪਣਾ ਕਮਾਲ ਦਿਖਾ ਸਕਦੀ ਹੈ

ਹੋਰ ਖਬਰਾਂ:-ਸੁਖਪਾਲ ਸਿੰਘ ਖਹਿਰਾ ਦੀ ਵਿਧਾਇਕੀ ਦਾ ਬੋਰੀ ਬਿਸਤਰਾ ਗੋਲ, 15 ਦਿਨ ਦਾ ਨੋਟਿਸ

1952 ਤੋਂ ਲੈ ਕੇ ਹੁਣ ਤੱਕ ਅੰਮ੍ਰਿਤਸਰ ਚ ਸੋਲਾਂ ਵਾਰ ਲੋਕ ਸਭਾ ਹੋ ਚੁੱਕੀਆਂ ਨੇ ਭਾਵੇਂ ਅਕਾਲੀ ਦਲ ਦਾ ਇਹ ਮੰਨਣਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਉੱਪਰ ਸਿੱਖ ਵੋਟਰ ਕਿਤੇ ਜ਼ਿਆਦਾ ਹਨ ਪਰ ਇਸਦੇ ਬਾਵਜੂਦ ਵੀ ਜ਼ਿਆਦਾਤਰ ਭਾਜਪਾ ਵੱਲੋਂ ਹੀ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ 2004 ਤੇ 2009 ਵਿੱਚ ਭਾਜਪਾ ਵੱਲੋਂ ਇਥੇ ਨਵਜੋਤ ਸਿੰਘ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਤੇ ਸਿੱਧੂ ਹਰ ਵਾਰ ਇੱਥੇ ਜੇਤੂ ਰਹੇ ਜਦਕਿ 2014 ਤੇ 2017 (ਜਿਮਨੀ ਚੋਣ) ਚ ਕਾਂਗਰਸ ਇਹ ਸੀਟ ਤੇ ਜੇਤੂ ਰਹੀਆਂ 

ਪਰ ਸਿੰਧੂ ਦੇ ਕਾਂਗਰਸ ਚ ਜਾਣ ਤੋ ਬਾਅਦ ਹੁਣ ਭਾਜਪਾ ਕੋਲ ਕੋਈ ਦਮਦਾਰ ਦਾਅਵੇਦਾਰ ਨਹੀ ਹੈਗਾ ਇਸੇ ਕਰਕੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੀਟ ਦੇ ਉਪਰ ਅੱਖ ਜਮਾਈ ਬੈਠਾ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਦੇ ਵਿੱਚ ਸਿੱਖ ਵੋਟਰ ਵਧੇਰੇ ਨੇ ਤੇ ਇਹ ਸੀਟ ਨੂੰ ਬੜੀ ਆਸਾਨੀ ਦੇ ਨਾਲ ਅਕਾਲੀ ਦਲ ਜਿੱਤ ਸਕਦੈ  ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਭਾਜਪਾ ਤੋਂ ਇਹ ਸੀਟ ਦੀ ਮੰਗ ਕੀਤੀ ਤੇ

ਦੂਜੇ ਪਾਸੇ ਲੁਧਿਆਣਾ ਲੋਕ ਸਭਾ ਸੀਟ ਵਧੇਰੇ ਸ਼ਹਿਰੀ ਹਲਕਿਆਂ ਵਾਲੀ ਸੀਟਾਂ ਜਿਥੇ ਪਰਵਾਸੀ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ ਤੇ ਭਾਜਪਾ ਲਈ ਇਹ ਸੀਟ ਬਹੁਤ ਹੀ ਲਾਹੇਵੰਦ ਹੋ ਸਕਦੀ ਹੈ ਜਿਹਦੇ ਚੱਲਦੇ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਇਹ ਸੀਟਾਂ ਨੂੰ ਆਪਸ ਵਿੱਚ ਬਦਲਣ ਦੀ ਤਿਆਰੀ ਤੇ ਸਹਿਮਤੀ ਬਣਦੀ ਵੀ ਨਜ਼ਰ ਆ ਰਹੀ ਹੈ ਪਰ ਇਹ ਗੱਲ ਨੂੰ ਵੀ ਮੰਨਣਾ ਪਵੇਗਾ ਕਿ ਲੁਧਿਆਣਾ ਲੋਕ ਸਭਾ ਸੀਟ ਦੇ ਉੱਪਰ ਏਨਾ ਜ਼ਿਆਦਾ ਆਸਾਨ ਨਹੀਂ ਨਜ਼ਰ ਆ ਰਿਹਾ ਭਾਜਪਾ ਲਈ ਜਿੱਤਣਾ